ਗੁਰਦਾਸ ਮਾਨ ਨੂੰ ਪੂਰੀ ਦੁਨੀਆਂ ਵਿੱਚ ਚਾਹੁਣ ਵਾਲਿਆਂ ਵਾਂਗ ਮੈਂ ਵੀ ਮਾਨ ਸਾਹਿਬ ਦੀ ਨਵੀਂ ਆਈ ਟੇਪ 'ਜੋਗੀਆ' ਸੁਣ ਰਿਹਾ ਸੀ।ਹਰ ਗੀਤ ਨੂੰ ਹੁਣ ਤੱਕ ਲੱਗਭੱਗ ੧੦-੧੨ ਵਾਰ ਸੁਣ ਚੁੱਕਾ ਹੋਵਾਂਗਾ।ਪਰ ਇਸ ਟੇਪ ਵਿਚਲਾ ਇੱਕ ਗੀਤ "ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ" ਵਾਰ ਵਾਰ ਪਤਾ ਨਹੀਂ ਕਿਉਂ ਦਿਮਾਗ ਵਿੱਚ ਆ ਰਿਹਾ ਸੀ।ਸ਼ਾਇਦ ਇਸ ਗੀਤ ਦੇ ਬੋਲ ਆਮ ਗੀਤਾਂ ਤੋਂ ਹਟਕੇ ਹਨ।ਅਜੇ ਕੁੱਝ ਦਿਨ ਪਹਿਲਾਂ ਹੀ ਤਾਂ ਇੰਟਰਨੈੱਟ ਤੋਂ ਇਸ ਗੀਤ ਸੰਬੰਧੀ ਇੱਕ ਖਬਰ ਜਿਹੀ ਪੜੀ੍ਹ ਸੀ।ਕੁੱਝ ਦੋਸਤਾਂ ਮਿਤਰਾਂ ਨੇਂ ਵੀ ਇਸ ਗੀਤ ਪ੍ਰਤੀ ਆਪਣੇਂ ਰੋਸ ਭਰੇ ਪ੍ਰਤੀਕਰਮ ਜਾਹਿਰ ਕੀਤੇ ਹੋਏ ਸਨ।ਉਸ ਪ੍ਰਤੀਕਰਮ ਨੂੰ ਦਿਮਾਗ ੱਿਵਚ ਰੱਖ ਕੇ ਅਤੇ ਇਸ ਗੀਤ ਸੰਬੰਧੀ ਅਜਿਹੀ ਖਬਰ ਪੜ ਕੇ ਯਕੀਨ ਤਾਂ ਨਹੀਂ ਆ ਰਿਹਾ ਸੀ ਕਿ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਲ਼ਿਖਣ/ਗਾਉਣ ਵਾਲੇ ਗੁਰਦਾਸ ਮਾਨ ਦੀ ਇਸ ਗੀਤ ਨੂੰ ਲਿਖ ਗਾਉਣ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ।ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ਐਨੀਂ ਨਿਮਰਤਾ,ਹਲੀਮੀਂ,ਸ਼ਹਿਣਸ਼ੀਲਤਾ ਰੱਖਣ ਵਾਲਾ ਸ਼ਖਸ਼ ਇਸ ਤਰਾਂ ਦੇ ਗੀਤ ਗਾ ਸਕਦਾ ਹੈ।ਇੰਟਰਨੈੱਟ ਦੇ ਜਰੀਏ ਕਾਫੀ ਲੋਕਾਂ ਨੇਂ ਥੋੜੇ ਲੁਕਵੇਂ ਜਿਹੇ ਰੂਪ ਵਿੱਚ ਇਸ ਗੀਤ ਤੇ ਆਪਣਾਂ ਰੋਸ ਭਰਿਆ ਪ੍ਰਤੀਕਰਮ ਜਾਹਿਰ ਕੀਤਾ ਹੈ।ਅਜੇ ਥੋੜਾ ਸਮਾਂ ਪਹਿਲਾਂ ਦੀ ਗੱਲ ਹੈ ਕਿ ਅਖਬਾਰਾਂ ਵਿੱਚ ਗੁਰਦਾਸ ਮਾਨ ਦੇ ਸੰਬੰਧ ਵਿੱਚ ਇਕ ਖਬਰ ਚਰਚਾ ਦਾ ਵਿਸ਼ਾ ਬਣੀਂ ਸੀ ਕਿ ਗੁਰਦਾਸ ਮਾਨ ਨੇਂ ਸਿਰਸੇ(ਹਰਿਆਣੇਂ) ਸੱਚੇ ਸੌਦੇ ਵਾਲੇ ਸਾਧ ਦੇ ਡੇਰੇ ਵਿੱਚ ਸਾਧ ਦੇ ਨਿੱਜੀ ਸੱਦੇ 'ਤੇ ਇੱਕ ਪ੍ਰੋਗਰਾਮ ਕੀਤਾ ਸੀ ਜਿਸ ਵਿੱਚ ਉਸਨੇਂ ਲਗਾਤਾਰ ਤਿੰਂਨ ਘੰਟੇਂ ਗਾ ਕੇ ਸਾਧ ਨੂੰ ਅਤੇ ਉਸਦੇ ਚੇਲਿਆਂ ਨੂੰ ਨਾਲ ਨਚਾਇਆ।ਵਾਰ ਵਾਰ ਸਟੇਜ ਤੋਂ ਗੁਰਦਾਸ ਮਾਨ ਸਾਧ ਦੀਆਂ ਤਾਰੀਫਾਂ ਦੇ ਪੁਲ ਬੰਨ ਰਿਹਾ ਸੀ।ਇਹ ਪ੍ਰੋਗਰਾਮ ਗੁਪਤ ਰੱਖਿਆ ਗਿਆ ਸੀ,ਕਿਸੇ ਨੂੰ ਵੀ ਗੁਰਦਾਸ ਮਾਨ ਦੀ ਫੋਟੋ ਖਿੱਚਣ ਦੀ ਜਾਂ ਵੀਡੀਓ ਬਣਾਉਣ ਦੀ ਇਜਾਜਤ ਨਹੀਂ ਦਿੱਤੀ ਗਈ ਸੀ।ਪਰ ਕਈ ਸੂਹੀਏ ਪੱਤਰਕਾਰਾਂ ਨੇਂ ਖਬਰ ਕੱਢ ਲਿਆਂਦੀ ਅਤੇ ਅਖਬਾਰਾਂ ਵਿੱਚ ਛਪਵਾ ਦਿੱਤੀ।ਸਿਰਸੇ ਵਾਲੇ ਸੌਦੇ ਸਾਧ ਨਾਲ ਸਿੱਖ ਜਥੇਬੰਦੀਆਂ ਦੇ ਕਈ ਸਾਲਾਂ ਤੋਂ ਚਲਦੇ ਆ ਰਹੇ ਵਿਵਾਦ ਦੇ ਮੱਦੇਨਜਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇਂ ਇਸ ਗੱਲ ਤੇ ਇਤਰਾਜ ਪ੍ਰਗਟ ਵੀ ਕੀਤਾ ਕਿ ਸਭ ਕੁੱਝ ਜਾਣਦੇ ਹੋਏ ਵੀ ਸਿਰਫ ਪੈਸਿਆਂ ਦੀ ਖਾਤਿਰ ਗੁਰਦਾਸ ਮਾਨ ਨੂੰ ਡੇਰੇ ਵਿੱਚ ਨਹੀਂ ਜਾਣਾਂ ਚਾਹੀਦਾ ਸੀ ।ਕਈ ਪੱਤਰਕਾਰਾਂ ਨੇਂ ਭਿੰਨ ਭਿੰਨ ਮਿਲਣੀਆਂ ਵਿੱਚ ਗੁਰਦਾਸ ਮਾਨ ਨੂੰ ਜਦ ਇਸ ਗੱਲ ਬਾਰੇ ਸਵਾਲ ਕੀਤੇ ਤਾਂ ਮਾਨ ਸਾਹਿਬ ਹੱਸ ਕੇ ਗੱਲ ਨੂੰ ਟਾਲ ਗਏ।ਕਈ ਜਥੇਬੰਦੀਆਂ ਵੀ ਸ਼ਾਇਦ ਸਿਆਸੀ ਘੁਰਕੀ ਤੋਂ ਡਰ ਕੇ ਗੱਲ ਨੂੰ ਵਿੱਚੇ ਦੱਬ ਦਬਾ ਗਈਆਂ। ਖੈਰ ਨਵੰਬਰ ੨੦੧੦ ਵਿੱਚ ਗੁਰਦਾਸ ਮਾਨ ਅਮਰੀਕਾ ਵਿੱਚ ਸ਼ੋਅ ਕਰ ਰਿਹਾ ਸੀ।ਉਹਨਾਂ ਦਿਨਾਂ ਵਿੱਚ ਹੀ ਪੰਜਾਬ ਚੋਂ ਛਪਦੇ ਇੱਕ ਪ੍ਰਮੁੱਖ ਅਖਬਾਰ ਵਿੱਚ ਖਬਰ ਸਮੇਤ ਇਕ ਫੋਟੋ ਵੀ ਛਪੀ ਜਿਸ ਵਿੱਚ ਗੁਰਦਾਸ ਮਾਨ ਕਿਸੇ 'ਗਿਆਰਵੀਂ ਵਾਲੇ ਬਾਬੇ ਦੇ ਪੈਰਾਂ 'ਚ ਬੈਠਾ ਸੀ।ਉਹ ਫੋਟੋ ਦੇਖ ਕੇ ਮਾਨ ਸਹਿਬ ਦੇ ਚਾਹੁਣ ਵਾਲਿਆਂ ਨੂੰ ਵੀ ਥੋੜਾ ਦੁੱਖ ਹੋਇਆ ਸੀ ਕਿ ਅਸੀਂ ਤਾਂ ਖੁਦ ਆਪ ਮਾਨ ਸਹਿਬ ਵਰਗੀ ਸ਼ਖਸ਼ੀਅਤ ਨੂੰ ਰੱਬ ਵਰਗਾ ਦਰਜਾ ਦਿੰਦੇ ਹਾਂ,ਪਰ ਗੁਰਦਾਸ ਮਾਨ ਇੱਕ ਸਾਧਾਰਨ ਜਿਹੇ ਬੰਦੇ ਦੇ ਪੈਰਾਂ 'ਤੇ ਝੁਕਿਆ ਬੈਠਾ ਹੈ।ਨਾਲ ਹੀ ਸਿੱਖ ਜਥੇਬੰਦੀਆਂ ਨੇਂ ਵੀ ਇਤਰਾਜ ਪ੍ਰਗਟ ਕੀਤਾ ਤੇ ਇਸ ਗੱਲ ਦਾ ਵਿਰੋਧ ਪ੍ਰਗਟ ਕਰਦੇ ਹੋਏ ਅਖਬਾਰੀ ਬਿਆਨ ਦਿੱਤੇ ਕੇ ਗੁਰਦਾਸ ਮਾਨ ਖੁਦ ਇੱਕ ਗੁਰਸਿੱਖ ਪਰਿਵਾਰ ਨਾਲ ਸੰਬੰਧਤ ਹੈ,ਸੋ ਉਸਨੂੰ ਅਜਿਹੇ ਕਰਮਕਾਂਡਾਂ ਵਿੱਚੋਂ ਨਿਕਲਕੇ ਵਾਹਿਗੁਰੂ ਦਾ ਓਟ ਆਸਰਾ ਹੀ ਲੈਣਾਂ ਚਾਹੀਦਾ ਹੈ,ਨਹੀਂ ਤਾਂ ਗੁਰਦਾਸ ਮਾਨ ਨੂੰ ਆਪਣਾਂ ਆਦਰਸ ਮੰਨਣ ਵਾਲੀ ਅਤੇ ਗੁਰਦਾਸ ਮਾਨ ਬਣਨਾਂ ਲੋਚਦੀ ਨਵੀਂ ਪੀੜੀ੍ਹ ਵੀ ਇਸੇ ਰਾਹ ਤੁਰ ਪਵੇਗੀ 'ਤੇ ਇੰਝ ਦੇਹਧਾਰੀ ਸਾਧਾਂ ਸੰਤਾਂ ਨੂੰ ਹੱਲਾਸ਼ੇਰੀ ਮਿਲੇਗੀ।ਗੁਰਦਾਸ ਮਾਨ ਨੂੰ ਉਦੋਂ ਵੀ ਅਤੇ ਹੁਣ ਵਾਲੇ ਆਪਣੇਂ ਹੋ ਰਹੇ ਵਿਰੋਧ ਦੀ ਭਿਣਕ ਜਰੂਰ ਲੱਗੀ ਹੋਣੀਂ ਹੈ।ਸੋ ਹੁਣ ਆਈ ਉਸ ਦੀ ਟੇਪ ਵਿਚਲੇ ਗੀਤ 'ਸਾਡੀ ਜਿਥੇ ਲੱਗੀ ਤੇ ਲੱਗੀ ਰਹਿਣ ਦੇ' ਸੰਬੰਧ ਵਿੱਚ ਸਿੱਖ ਕੌਮ ਇਹ ਕਿਆਸਅਰਾਈਆਂ ਲਗਾ ਰਹੀ ਹੈ ਕਿ ਗੁਰਦਾਸ ਨੇਂ ਉਪਰੋਕਤ ਬਿਆਨ ਕੀਤੀਆਂ ਦੋਹਾਂ ਖਬਰਾਂ ਦੇ ਮੱਦੇਨਜਰ ਆਪਣੇਂ ਵਿਰੋਧੀਆਂ 'ਤੇ ਕਰਾਰੀ ਚੋਟ ਕਰਦਿਆਂ ਗੀਤ ਦੇ ਰੂਪ ਵਿੱਚ ਜਵਾਬ ਦਿੱਤਾ ਹੈ ਕਿ 'ਸਾਡੀ ਜਿਥੇ ਲੱਗੀ ਤੇ ਲੱਗੀ ਰਹਿਣ ਦੇ,ਲੋਕੀ ਕਹਿੰਦੇ ਠੱਗੀ ਹੈ ਤਾਂ ਠੱਗੀ ਰਹਿਣ ਦੇ"।ਹੁਣ ਗੱਲ ਇਹ ਹੈ ਕਿ ਜਿਸ ਵਿਅਕਤੀ ਨੂੰ ਗੁਰਦਾਸ ਦੇ ਸਿਰਸੇ ਵਾਲੇ ਡੇਰੇ ਜਾਂਣ ਵਾਲੀ ਅਤੇ ਗਿਆਰਵੀ ਵਾਲੇ ਸਾਧ ਦੇ ਚਰਨਾਂ ਚ ਸੀਸ ਨਿਵਾਉਣ ਦੀ ਖਬਰ ਦਾ ਪਤਾ ਹੈ ਤਾਂ ਸੁਭਾਵਿਕ ਹੀ ਇਸ ਨਵੇਂ ਗਾਏ ਗੀਤ ਦੀਆਂ ਸਤਰਾਂ "ਸਾਈਆਂ ਦੇ ਵੀ ਜਾਂਦੇ ਆਂ,ਬਾਬਿਆਂ ਦੇ ਜਾਂਦੇ ਆਂ ਤੇ ਮਾਈਆਂ ਦੇ ਵੀ ਜਾਂਦੇ ਆਂ,ਤੇਰੀ ਹਉਮੇਂ ਵੱਡੀ ਏ ਤਾਂ ਵੱਡੀ ਰਹਿਣ ਦੇ,ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ", ਅਰਥ ਇਹੀ ਕੱਢੇਗਾ ਕਿ ਮਾਨ ਸਾਹਿਬ ਨੇਂ ਆਪਣਾਂ ਵਿਰੋਧ ਕਰਨ ਵਾਲਿਆਂ ਨੂੰ ਟਿੱਚਰ ਦੇ ਰੂਪ ਵਿੱਚ ਇਹੀ ਕਿਹਾ ਹੈ ਕਿ ਮੈਂ ਤਾਂ ਇਹਨਾਂ ਬਾਬਿਆਂ,ਪੀਰਾਂ ਫਕੀਰਾਂ,ਦੇਹਧਾਰੀਆਂ ਦੇ ਜਾਊਗਾ,ਤੁਹਾਨੂੰ ਕੀ?ਇਸੇ ਐਲਬੱਮ ਦਾ ਇਕ ਹੋਰ ਗੀਤ "ਕਮਾਲ ਹੋ ਗਿਆ,ਸਾਂਈ ਜੀ ਬੈਠੇ ਨਾਲ" ਵੀ ਅਜਿਹੀ ਚਰਚਾ ਦਾ ਵਿਸ਼ਾ ਹੈ।ਕੋਈ ਸ਼ੱਕ ਨਹੀਂ ਕਿ ਗੁਰਦਾਸ ਮਾਨ ਇੱਕ ਸਤਿਕਾਰ ਯੋਗ ਹਸਤੀ ਹੈ।ਫਨਕਾਰ ਸਭ ਦੇ ਸਾਂਝੇ ਹੁੰਦੇ ਹਨ।ਕਿਤੇ ਵੀ ਜਾ ਸਕਦੇ ਹਨ।ਪਰ ਆਪਣੇਂ ਗੀਤ ਰਾਹੀ ਇਸ ਤਰਾਂ ਦੀ ਗੱਲ ਕਰਨੀਂ ਸਭ ਦੇ ਛੇਤੀ ਕੀਤੇ ਹਜਮ ਨਹੀਂ ਹੁੰਦੀ। ਇਸਦੇ ਸੰਬੰਧ ਵਿੱਚ ਹੀ ਇਕ ਹੋਰ ਘਟਨਾਂ ਨੂੰ ਉਦਾਹਰਣ ਦੇ ਰੂਪ ਵਿੱਚ ਜਿਕਰ ਕਰਨਾਂ ਚਾਹਾਂਗਾ।ਗੱਲ ਉਹਨਾਂ ਦਿਨਾਂ ਦੀ ਹੈ ਜਦ ਇੱਕ ਗੀਤ ਸੁਪਰ ਹਿੱਟ ਹੋ ਜਾਂਣ ਨਾਲ ਦਲੇਰ ਮਹਿੰਦੀ ਦੀ ਰਾਤੋ ਰਾਤ ਗੁੱਡੀ ਚੜੀ ਸੀ।ਚਾਰੇ ਪਾਸੇ ਦਲੇਰ ਮਹਿੰਦੀ ਦੇ ਗਾਏ ਗੀਤ "ਕੰਜਰੀ ਕਲੋਲ ਕਰਦੀ,ਬੋਲੋ ਤਾਰਾ ਰਾਰਾ'ਦੀ ਹੀ ਚਰਚਾ ਸੀ,ਅਖਬਾਰ,ਰਸਾਲੇ ਉਸਦੀਆਂ ਤਾਰੀਫਾਂ ਦੇ ਪੁਲ ਬੰਨ ਰਹੇ ਸਨ ,ਮਹਿੰਦੀ ਦੀਆਂ ਇੰਟਰਵਿਊ ਛਪ ਰਹੀਆਂ ਸਨ।ਹਰ ਕੋਈ ਮਹਿੰਦੀ ਦੀ ਤਰੀਫ ਕਰ ਰਿਹਾ ਸੀ ਦਲੇਰ ਮਹਿੰਦੀ ਨੇਂ ਪੰਜਾਬੀ ਜੁਬਾਨ ਨੂੰ ਪੌਪ ਗਾਇਕੀ ਰਾਹੀਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਕੀਤਾ ਹੈ।ਉਹਨਾਂ ਦਿਨਾਂ ਵਿੱਚ ਹੀ ਇੱਕ ਮੁਲਾਕਾਤ ਦੌਰਾਨ ਕਿਸੇ ਪੱਤਰਕਾਰ ਨੇਂ ਦਲੇਰ ਮਹਿੰਦੀ ਤੋਂ ਇਹ ਸਵਾਲ ਪੁੱਛ ਲਿਆ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਿਰਫ ਤੁਸੀਂ ਹੀ ਪੰਜਾਬੀ ਬੋਲੀ ਨੂੰ ਦੁਨੀਆਂ ਦੇ ਕੋਨੇਂ ਕੋਨੇਂ ਵਿੱਚ ਪਹੁੰਚਾਇਆ ਹੈ ਜਦਕਿ ਡੁਹਾਡੇ ਤੋਂ ਪਹਿਲਾਂ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਕੰਮ ਕਰ ਰਿਹਾ ਹੈ।ਤਾਜੀ ਤਾਜੀ ਮਿਲੀ ਸੋਹਰਤ ਦੇ ਨਸ਼ੇ ਵਿੱਚ ਦਲੇਰ ਮਹਿੰਦੀ ਨੇਂ ਗੁਰਦਾਸ ਮਾਨ ਨੂੰ ਚੈਲਿੰਜ ਕਰ ਦਿੱਤਾ ਕੇ ਗੁਰਦਾਸ ਮਾਨ ਮੇਰੇ ਵਾਂਗ ਤਾਨਪੁਰੇ(ਇੱਕ ਸੰਗੀਤਕ ਸਾਜ) ਨਾਲ ਰਿਆਜ ਕਰਕੇ ਦਿਖਾਵੇ।ਮਹਿੰਦੀ ਦੇ ਕਹਿਣ ਤੋਂ ਭਾਵ ਸੀ ਕਿ ਉਸਨੂੰ ਭਾਰਤੀ ਸ਼ਾਸ਼ਤਰੀ ਸੰਗੀਤ ਦੀ ਚੋਖੀ ਸਮਝ ਹੈ ਜਦ ਕਿ ਗੁਰਦਾਸ ਮਾਨ ਸਿੱਧੀ ਪੰਜਾਬੀ ਗਾਇਕੀ ਹੀ ਗਾਉਂਦਾ ਹੈ।ਖਬਰ ਅਖਬਾਰਾਂ ਵਿੱਚ ਛਪ ਗਈ।ਗੁਰਦਾਸ ਮਾਨ ਨੇਂ ਵੀ ਪੜੀ੍ਹ ਹੋਣੀ ਐਂ।ਇਸ ਘਟਨਾਂ ਤੋਂ ਪੂਰੇ ਇੱਕ ਮਹੀਨੇਂ ਬਾਦ ਜਲੰਧਰ ਦੂਰਦਰਸ਼ਨ ਦੇ ਨਵੇਂ ਸਾਲ ਦੇ ਪ੍ਰੋਗਰਾਮ ਵਿੱਚ ਗੁਰਦਾਸ ਨੇਂ ਇੱਕ ਗੀਤ ਗਾਇਆ ਜਿਸਦੇ ਬੋਲ ਸਨ "ਹੁਣ ਤੈਨੂੰ ਕੀ ਆਖਾਂ,ਫੇਲ ਕਹਾਂ ਕਿ ਤੈਨੂੰ ਪਾਸ"।ਇਸ ਗੀਤ ਦੀ ਇੱਕ ਲਾਈਨ ਸੀ ਕਿ "ਤੇਰੇ ਕੋਲ ਤਾਨਪੁਰੇ ਸਾਡੇ ਕੋਲ ਖੱਜਰੀ(ਡਫਲੀ),ਕਿੰਨਾਂ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ,ਅਸੀਂ ਹੁੰਨੇਂ ਆਂ ਗੁਰਾਂ ਦੇ ਦਾਸ,ਹੁਣ ਤੈਨੂੰ ਕੀ ਆਖਾਂ,ਫੇਲ ਕਹਾਂ ਕਿ ਤੈਨੂੰ ਪਾਸ?"ਜਿਸ ਵਿੱਚ ਸਿੱਧਾ ਨਿਸ਼ਾਨਾਂ ਦਲੇਰ ਮਹਿੰਦੀ ਵੱਲ ਸੇਧਿਆ ਹੋਇਆ ਸੀ।ਜਦ ਗੁਰਦਾਸ ਮਾਨ ਤੋਂ ਇਸ ਗੱਲ ਦੀ ਪੁਸ਼ਟੀ ਲਈ ਇੱਕ ਪੱਤਰਕਾਰ ਨੇਂ ਇਸ ਗੀਤ ਦੇ ਸੰਬੰਧ ਵਿੱਚ ਸਵਾਲ ਪੁੱਛਿਆ ਤਾਂ ਮਾਨ ਸਹਿਬ ਨੇਂ ਫਿਰ ਗੱਲ ਨੂੰ ਹੱਸ ਕੇ ਟਾਲ ਦਿੱਤਾ।ਕੋਈ ਸ਼ੱਕ ਨਹੀਂ ਕਿ ਮਾਨ ਸਹਿਬ ਨੇਂ ਅਣਗਿਣਤ ਗੀਤ ਗਾਏ ਹਨ ਜਿਨਾਂ੍ਹ ਦਾ ਵਿਸ਼ਾ ਸਮਾਜ ਨੂੰ ਸੇਧ ਦੇਣ ਵਾਲਾ ਹੀ ਹੁੰਦਾ ਹੈ ਅਤੇ ਗੀਤਾਂ ਵਿੱਚੋਂ ਰੁਹਾਨੀਅਤ ਦਾ ਰੰਗ ਵੀ ਝਲਕ ਰਿਹਾ ਹੁੰਦਾ ਹੈ।ਬੂਟ ਪਾਲਿਸ਼ਾਂ' ਗੀਤ ਵਿੱਚ ਜਿੱਥੇ ਮਾਨ ਸਹਿਬ ਨੇਂ ਨਵੀਂ ਪੀੜੀ੍ਹ ਨੂੰ ਮਿਹਨਤ ਕਰਨ ਦੀ ਸਿੱਖਿਆ ਦਿੱਤੀ ਹੈ aੱਥੇ ਉਸਨੇਂ ਕੁੜੀਏ' ਗੀਤ ਰਾਹੀਂ ਸਮਾਜ ਵਿੱਚ ਖੋਹੇ ਜਾ ਰਹੇ ਔਰਤ ਦੇ ਹੱਕਾਂ ਦੀ ਗੱਲ ਵੀ ਕੀਤੀ ਹੈ।ਮਾਨ ਸਹਿਬ ਦੇ ਗੀਤ ਸੁਣਕੇ ਕਈ ਵਾਰ ਤਾਂ ਲੱਗਦਾ ਹੈ ਕਿ ਪੂਰੀ ਪੰਜਾਬੀਅਤ ਦਾ ਦਰਦ ਕੇਵਲ ਗੁਰਦਾਸ ਮਾਨ ਦੇ ਹਿੱਸੇ ਹੀ ਆਇਆ ਹੈ।ਗੁਰਦਾਸ ਮਾਨ ਇੱਕ ਕਾਮਯਾਬ ਗਾਇਕ ਹੀ ਨਹੀਂ ਬਲਕਿ ਇਕ ਜਿੰਮੇਂਵਾਰ ਸਮਾਜ ਸੁਧਾਰਕ,ਚਿੰਤਕ ਅਦਬੀ ਸ਼ਖਸ਼ੀਅਤ ਵੀ ਹੈ।ਪਰ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਫਿਰ ਗੁਰਦਾਸ ਨੂੰ ਅਜਿਹੇ ਵਿਵਾਦ ਖੜਾ ਕਰਨ ਵਾਲੇ ਗੀਤ ਲਿਖਣ ਗਾਉਣ ਦੀ ਕੀ ਲੋੜ ਹੈ?ਹਰ ਫਨਕਾਰ ਦੀ ਇੱਕ ਸਮਾਜਿਕ ਅਤੇ ਇੱਕ ਨਿੱਜੀ ਜਿੰਦਗੀ ਹੁੰਦੀ ਹੈ।ਗੁਰਦਾਸ ਮਾਨ ਦੀ ਨਿੱਜੀ ਜਿੰਦਗੀ ਵੀ ਉਸਨੂੰ ਕਈ ਸਾਧਾਂ ਸੰਤਾਂ ਨਾਲ ਜੋੜਦੀ ਹੈ,ਇਸ ਗੱਲ ਦਾ ਵਰਣਨ ਉਸਨੇਂ ਆਪਣੇਂ ਕਈ ਗੀਤਾਂ ਵਿੱਚ ਕੀਤਾ ਹੈ।'ਇਸ਼ਕ ਦਾ ਗਿੱਧਾ ਪੈਂਦਾ" ਗੀਤ ਤਾਂ ਪੂਰਾ ਹੀ ਇਸ਼ਕ ਹਕੀਕੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਜਿਸ ਵਿੱਚ ਗੁਰਦਾਸ ਮਾਨ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਦੀ ਗੱਲ ਕਰਦਾ ਹੈ ਪਰ ਇਸੇ ਗੀਤ ਵਿੱਚ ਹੀ ਉਹ ਕਹਿੰਦਾ ਹੈ ਕਿ "ਸਾਡਾ ਯਾਰ ਨਕੋਦਰ ਦੇ ਵਿੱਚ ਪੀਰ ਮੁਰਾਦਾਂ ਵਾਲਾ,ਦਾਤਾ ਸਹਿਬ ਮੰਡਾਲੀ ਦੇ ਵਿੱਚ ਰੁਤਵਾ ਖਾਸ ਨਿਰਾਲਾ,ਚਿੰਤਾ ਭਗਤ ਮਿਟਾਵੇ ਚਿੰਤਾ ਬਾਬਾ ਰੁੜਕੇ ਵਾਲਾ,ਮਾਨਾਂ ਮੁਰਸ਼ਦ ਲੋਕਾਂ ਦਾ ਘਰ ਲੱਭਦਾ ਨਹੀਂ ਸੁਖਾਲਾ,ਮਰ ਜਾਣੇਂ ਨੂੰ ਮਾਣ ਬਖਸ ਕੇ ਲਾਧੀ ਸ਼ਾਹ ਇਹ ਕਹਿੰਦਾ,ਤੇਰੇ ਇਸ਼ਕ ਦਾ ਗਿੱਧਾ ਪੈਂਦਾ"। ਕਦੇ ਨਕੋਦਰ ਵਾਲੇ ਪੀਰ,ਕਦੇ ਲਾਧੀ ਸਾਹ,ਅਤੇ ਕਦੇ ਇੱਕ ਹੋਰ ਦੇਹਧਾਰੀ ਗੁਰੁ ਦੀ ਗੱਲ ਕਰਦਾ ਹੈ ਜਿਹੜਾ ਸਾਧ ਜਾਅਲੀ ਕਰੰਸੀ ਦਾ ਧੰਧਾ ਕਰਦਾ ਪੁਲਿਸ ਦੇ ਅੜਿੱਕੇ ਆ ਗਿਆ ਸੀ।ਕਦੇ ਗੁਰਦਾਸ ਇਸ ਸਾਧ ਦੇ ਡੇਰੇ 'ਤੇ ਜਾ ਕੇ ਅਖਾੜਾ ਲਾਉਂਦਾ ਰਿਹਾ ਹੈ ਅਤੇ ਇਹ ਸਾਧ ਸਟੇਜ 'ਤੇ ਬੀੜੀਆਂ ਸਿਗਰਟਾਂ ਪੀਂਦਾ ਹੋਇਆ ਨਾਲ ਸਟੇਜ 'ਤੇ ਕਮਲ ਕੁੱਟਦਾ ਨਜਰ ਆਉਂਦਾ ਸੀ।ਜਦ ਫਿਰ ਗੁਰਦਾਸ ਮਾਨ ਤੋਂ ਇਸ ਜਾਅਲਸਾਜੀ ਸਾਧ ਨਾਲ ਸੰਬੰਧਾਂ ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਮਾਨ ਸਹਿਬ ਨੇਂ ਫਿਰ ਇੱਕ ਗੀਤ ਰਾਹੀ ਜਵਾਬ ਦਿੱਤਾ ਸੀ ਕਿ "ਤੈਨੂੰ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ,ਬਹਿਕੇ ਆਪਣੀਂ ਨਬੇੜ ਤੈਨੂੰ ਹੋਰ ਨਾਲ ਕੀ?" ਸੰਨ ੨੦੦੧ ਦੀ ਗੱਲ ਹੈ ਜਦ ਇੱਕ ਐਕਸੀਡੈਂਟ ਵਿੱਚ ਗੁਰਦਾਸ ਮਾਨ ਗੰਭੀਰ ਰੂਪ ਵਿੱਚ ਜਖਮੀਂ ਹੋਇਆ ਸੀ ਅਤੇ ਮਾਨ ਸਹਿਬ ਦੇ ਡਰਾਈਵਰ ਤੇਜਪਾਲ ਦੀ ਉਸ ਹਾਦਸੇ ਵਿੱਚ ਮੌਤ ਹੋ ਗਈ ਸੀ।ਥੋੜਾ ਠੀਕ ਹੋਣ ਤੋਂ ਬਾਅਦ ਉਸਨੇਂ ਫਿਰ ਜਲੰਧਰ ਨੇੜਲੇ ਇੱਕ ਸਾਧ ਦੇ ਡੇਰੇ ਜਾ ਅਖਾੜਾ ਲਗਾਇਆ ਅਤੇ ਵਾਰੀ ਵਾਰੀ ਸਟੇਜ ਤੋਂ ਐਲਾਨ ਕਰ ਰਿਹਾ ਸੀ ਕਿ ਡੇਰੇ ਦੇ ਸਾਈਆਂ ਦੀ ਕਿਰਪਾ ਸਦਕਾ ਹੀ ਉਸਦੀ ਜਾਨ ਬਚੀ ਹੈ।ਜਿਕਰਯੋਗ ਹੈ ਕਿ ਮਾਨ ਸਹਿਬ ਦਾ ਐਕਸੀਡੈਂਟ ਵੀ ਉਦੋ ਹੋਇਆਂ ਹਦ ਉਹ ਚੰਡੀਗੜ੍ਹ ਤੋਂ ਇਸੇ ਸਾਧ ਦੇ ਡੇਰੇ 'ਤੇ ਜਾ ਰਹੇ ਸਨ।ਗੁਰਦਾਸ ਮਾਨ ਨੂੰ ਸੁਣਨ ਵਾਲੇ ਹਰ ਫਿਰਕੇ ਦੇ ਲੋਕ ਹਨ ਜੋ ਉਸ ਨੂੰ ਦਿਲੋਂ ਮੁਹੱਬਤ ਕਰਦੇ ਹਨ।ਫਿਰ ਹੁਣ ਗੁਰਦਾਸ ਮਾਨ ਸਹਿਬ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਹਰ ਫਿਰਕੇ ਦੇ ਲੋਕਾਂ ਨੂੰ ਆਪਣੇਂ ਆਪਣੇਂ ਧਰਮ ਵਿੱਚ ਅਕੀਦੇ ਨੂੰ ਹੋਰ ਪ੍ਰਪੱਕ ਕਰਨ ਲਈ ਯਤਨ ਕਰੇ।ਫਿਰ ਕੋਈ ਨਹੀਂ ਆਖ ਸਕਦਾ ਕਿ ਮਾਨ ਸਹਿਬ ਨੇਂ ਹਿੰਦੂਆਂ ਲਈ,ਸਿੱਖਾਂ ਲਈ ਜਾਂ ਮੁਸਲਿਮ ਫਿਰਕੇ ਦੇ ਲੋਕਾਂ ਲਈ ਗਾਣਾਂ ਕਿਉਂ ਗਾਇਆ ਹੈ।ਸੰਨ ੨੦੦੦ ਵਿੱਚ ਮਾਨ ਸਹਿਬ ਦੀ ਇੱਕ ਟੇਪ ਆਈ ਸੀ 'ਪਿਆਰ ਕਰ ਲੈ'।ਇਸਦੇ ਇੱਕ ਗੀਤ "ਜੱਟ ਰਿਸਕੀ ਆਫਟਰ ਵਿਸਕੀ" ਨੇਂ ਵੀ ਬਿਖੇੜਾ ਖੜਾ ਕਰ ਦਿੱਤਾ ਸੀ।ਦਰਅਸਲ ਇਸ ਗੀਤ ਵਿੱਚ ਮਾਨ ਸਹਿਬ ਨੇਂ ਸ਼ਿਵਜੀ ਮਹਾਰਾਜ ਨੂੰ ਮਾਤਾ ਪਾਰਬਤੀ ਦੇ ਸੰਬੰਧ ਵਿੱਚ ਥੋੜਾ ਖੁੱਲ ਕੇ ਇੱਕ ਸਤਰ ਗਾਈ ਸੀ ਕਿ "ਦੱਸ ਉਏ ਲੁੱਚਿਆ ਸਾਧਾ ਤੀਵੀਂ ਕਿਵੇਂ ਫਸਾਈ ਹੈ"।ਹਿੰਦੂ ਤਬਕੇ ਦੇ ਲੋਕਾਂ ਨੇਂ ਗੁਰਦਾਸ ਮਾਨ ਨੂੰ ਘੇਰ ਲਿਆ।ਥਾਂ ਥਾਂ 'ਤੇ ਵਿਰੋਧ ਹੋਣ ਲੱਗਾ।ਮਾਮਲਾ ਐਂਨਾਂ ਤੂਲ ਫੜ ਗਿਆ ਕਿ ਉਸ ਕੈਸੇਟ ਕੰਪਨੀਂ ਨੂੰ ਰਾਤੋ ਰਾਤ ਮਾਰਕੀਟ ਵਿੱਚੋਂ ਉਹ ਕੈਸੇਟ ਚੁਕਵਾਉਣੀਂ ਪਈ ਅਤੇ ਗੀਤ ਵਿਚੋਂ ਇਹ ਸਤਰਾਂ ਕੱਟ ਕੇ ਨਵੇਂ ਸਿਰਿਓ ਟੇਪ ਮਾਰਕੀਟ ਵਿੱਚ ਭੇਜੀ 'ਤੇ ਮਾਨ ਸਹਿਬ ਨੇਂ ਵੀ ਮੁਆਫੀ ਮੰਗੀ।ਮਾਨ ਸਹਿਬ ਨੇਂ ਕਦੇ "ਉੱਚਾ ਦਰ ਬਾਬੇ ਨਾਨਕ ਦਾ'' ਵਰਗੀ ਫਿਲਮ ਬਣਾ ਕੇ ਸ਼ਾਬਾਸ਼ ਖੱਟੀ ਸੀ ਜਿਸ ਵਿੱਚ ਇੱਕ ਗੁਰਸਿੱਖ ਬੰਦੇ ਦਾ ਪਰਮਾਤਮਾਂ ਵਿੱਚ ਅਥਾਹ ਵਿਸ਼ਵਾਸ਼ ਦਾ ਪ੍ਰਗਟਾਵਾ ਦਿਖਾਇਆ ਗਿਆ ਸੀ 'ਤੇ ਫਿਰ "ਸਰਬੰਸਦਾਨੀਆਂ ਵੇ ਦੇਣਾਂ ਕੌਂਣ ਦਿਊਗਾ ਤੇਰਾ" ਸਿੱਖ ਕੌਮ ਦੀਆਂ ਕੁਰਬਾਨੀਆਂ ਦੀ ਬਾਤ ਪਾਉਂਦਾ ਗੀਤ ਗਾ ਕੇ ਪੂਰੀ ਦੁਨੀਆਂ ਵਿੱਚ ਵਸਦੀ ਸਿੱਖ ਕੌਂਮ ਦੀ ਵਾਹ ਵਾਹ ਪ੍ਰਾਪਤ ਕੀਤੀ ਸੀ।ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਮਾਨ ਸਹਿਬ ਨੂੰ ਧਰਮ ਦੇ ਮਾਮਲਿਆਂ ਵਾਲੇ ਵਿਵਾਦਾਂ ਵਿੱਚ ਉਲਝਣ ਦੀ ਕੀ ਲੋੜ ਹੈ?ਇਹ ਗੱਲ ਵੀ ਮੰਨਣਯੋਗ ਨਹੀਂ ਕਿ ਗੁਰਦਾਸ ਮਾਨ ਸਿਰਫ ਸੁਰਖੀਆਂ ਵਿੱਚ ਰਹਿਣ ਲਈ ਅਜਿਹੇ ਵਿਵਾਦ ਖੜਾ ਕਰਨ ਵਾਲੇ ਗੀਤ ਗਾਉਂਦਾ ਹੈ ਕਿਉਂਕਿ ਗੁਰਦਾਸ ਦੀ ਸਾਧਾਰਨ ਲਹਿਜੇ ਵਿੱਚ ਆਖੀ ਹੋਈ ਗੱਲ ਵੀ ਸਰਬ ਪ੍ਰਵਾਨਿਤ ਹੁੰਦੀ ਹੈ।ਬੱਚੇ ਤੋਂ ਲੈ ਕੇ ਬਜੁਰਗਾਂ ਤੱਕ ਉਸਦੇ ਫੈਨ ਹਨ,ਇਸ ਗੱਲ ਦਾ ਮਾਨ ਸਹਿਬ ਨੂੰ ਵੀ ਪਤਾ ਹੈ।ਫਿਰ ਇਸ ਤਰਾਂ ਦਾ ਗੈਰ ਜਿੰਮੇਂਵਾਰੀ ਵਾਲਾ ਕੰਮ ਕਰਨਾਂ ਮਾਨ ਸਹਿਬ ਜਿਹੀ ਹਸਤੀ ਨੂੰ ਸ਼ੋਭਾ ਨਹੀਂ ਦਿੰਦਾ।ਗੁਰਦਾਸ ਮਾਨ ਦੀ ਗਾਇਕੀ ਦੇ ਸਫਰ ਦੇ ਮੁੱਢਲੇ ਦਿਨਾਂ ਵਿੱਚ ਮਾਨ ਸਹਿਬ ਨੇਂ ਇੱਕ ਗੀਤ ਗਾਇਆ ਸੀ ਜੋ ਬਹੁਤ ਮਕਬੂਲ ਹੋਇਆ ਸੀ ਗੀਤ ਦੇ ਬੋਲ ਸਨ "ਮਸਤੀ ਮਨਾ ਮਹਿਖਾਨੇਂ ਆ" ਜੇਕਰ ਇਸ ਗੀਤ ਦੇ ਅਰਥਾਂ ਨੂੰ ਡੁੰਘਾਈ ਨਾਲ ਸਮਝਿਆ ਜਾਵੇ ਤਾਂ ਇਹ ਗੀਤ ਇੱਕ ਇਨਸਾਨ ਨੂੰ ਮਸਤ ਮੌਲਾ ਹੋ ਕੇ ਜਿੰਦਗੀ ਬਸ਼ਰ ਕਰਨ ਦਾ ਸੰਦੇਸ਼ ਦੇਣ ਵਾਲਾ ਸੀ।ਪਰ ਇਸ ਗੀਤ ਦੀ ਇੱਕ ਸਤਰ ਵਿੱਚ ਵੀ ਇਨਸਾਨ ਨੂੰ ਮੰਦਿਰ ਮਸਜਿਦ ਜਾਂ ਗੁਰੂਦੁਆਰੇ ਜਾਂਣ ਦੀ ਬਜਾਏ ਸ਼ਰਾਬਖਾਨੇ ਆਉਂਣ ਦੀ ਤਾਕੀਦ ਕੀਤੀ ਗਈ ਸੀ।ਸੋ ਉਹਨਾਂ ਸਮਿਆਂ ਵਿੱਚ ਵੀ ਕਈ ਧਾਰਮਿੱਕ ਜਥੇਬੰਦੀਆਂ ਨੇਂ ਮਾਨ ਸਹਿਬ ਦੇ ਇਸ ਗੀਤ 'ਤੇ ਇਤਰਾਜ ਦਾ ਪ੍ਰਗਟਾਵਾ ਕੀਤਾ ਸੀ ਕਿ ਗੁਰਦਾਸ ਮਾਨ ਨੌਜਵਾਨ ਪੀੜੀ੍ਹ ਨੂੰ ਨਸ਼ਿਆਂ ਦੇ ਲੜ ਲੱਗਣ ਲਈ ਪ੍ਰੇਰਤ ਕਰ ਰਿਹਾ ਹੈ।ਪਰ ਉਹਨਾਂ ਟਾਈਮਾਂ ਵਿੱਚ ਮੀਡੀਏ ਦਾ ਇੰਨਾਂ ਪਾਸਾਰ ਨਾਂ ਹੋਣ ਕਰਕੇ ਦੋ ਚਾਰ ਦਿਨਾਂ ਵਿੱਚ ਹੀ ਗੱਲ ਆਈ ਗਈ ਹੋ ਗਈ।ਗੀਤਾਂ ਤੋਂ ਛੁੱਟ ਗੁਰਦਾਸ ਮਾਨ ਨੇਂ ਆਪਣੀਆਂ ਇੰਟਰਵਿaਆਂ ਵਿੱਚ ਵੀ ਅਜਿਹੇ ਦੇਹਧਾਰੀ ਗੁਰੂਆਂ ਜਾਂ ਡੇਰਿਆਂ ਦੀ ਕਾਫੀ ਵਾਰੀ ਗੱਲ ਹੀ ਨਹੀਂ ਕੀਤੀ ਬਲਕਿ ਇਹਨਾਂ ਦੇ ਸਾਧਾਂ ਸੰਤਾਂ ਦੀ ਪ੍ਰਸੰਸਾ ਵੀ ਕੀਤੀ ਹੈ।ਮਾਨ ਸਹਿਬ ਅਕਸਰ ਕਹਿੰਦੇ ਹਨ ਕਿ ਇਸ ਮੁਕਾਮ 'ਤੇ ਪਹੁੰਚਣ ਲਈ ਉਹਨਾਂ 'ਤੇ ਫਲਾਣੇਂ ਸਾਈਂ ਦੀ ਕਿਰਪਾ ਹੈ।ਗੁਰਦਾਸ ਮਾਨ ਦੇ ਪੀਰਾਂ ਦਰਗਾਹਾਂ ਜਾਂ ਡੇਰਿਆਂ 'ਤੇ ਅਖਾੜੇ ਲਾਉਣ ਦੀਆਂ,ਸਾਧਾਂ ਨੂੰ ਨਾਲ ਨਚਾਉਣ ਦੀਆਂ,ਸਾਧਾਂ ਦੁਆਰਾ ਆਪਣੇਂ ਸਿਰ ਉਤੋਂ ਨੋਟਾਂ ਦੀਆਂ ਭਰੀਆਂ ਬੋਰੀਆਂ ਦਾ ਮੀਹ ਵਰਾਉਣ ਦੀਆਂ ਵੀਡੀਓਜ ਯੂ ਟਿਊਬ 'ਤੇ ਆਮ ਦੇਖੀਆਂ ਜਾ ਸਕਦੀਆਂ ਹਨ।ਕੋਈ ਸ਼ੱਕ ਨਹੀਂ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਜੋ ਯੋਗਦਾਨ ਮਾਨ ਸਹਿਬ ਨੇਂ ਪਾਇਆ ਹੈ,ਉਸ ਲਈ ਪੂਰੀ ਪੰਜਾਬੀਅਤ ਹਮੇਸ਼ਾਂ ਮਾਨ ਸਹਿਬ ਦੀ ਰਿਣੀਂ ਰਹੇਗੀ।ਆਪਣੀਂ ਅਰਥ ਭਰਪੂਰ ਸ਼ਾਇਰੀ ਅਤੇ ਸੁਰੀਲੀ ਗਾਇਕੀ ਸਦਕਾ ਜੋ ਮੁਕਾਮ ਗੁਰਦਾਸ ਮਾਨ ਨੂੰ ਹਾਸਿਲ ਹੈ,ਹਰ ਇੱਕ ਨੂੰ ਅਜਿਹਾ ਮੁਕਾਮ ਹਾਸਿਲ ਕਰਨਾਂ ਮੁਸਕਿਲ ਹੀ ਨਹੀ ਬਲਕਿ ਅਸੰਭਵ ਹੈ।ਪਰ ਅਜਿਹੇ ਮੁਕਾਮ 'ਤੇ ਪਹੁੰਚ ਕੇ ਇੱਕ ਜਿੰਮੇਂਵਾਰ ਫਨਕਾਰ ਦੀ ਜਿੰਮੇਂਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਕਿਤੇ ਉਸ ਦੇ ਗਾਏ ਕਿਸੇ ਗੀਤ ਕਾਰਨ ਫਿਰਕੂਪੁਣਾਂ ਤਾਂ ਨਹੀਂ ਵਧ ਰਿਹਾ।ਗੁਰਦਾਸ ਮਾਨ ਅੱਜ ਦੀ ਤਰੀਕ ਵਿੱਚ ਆਪਣੇਂ ਇੱਕ ਪ੍ਰੋਗਰਾਮ ਦਾ ਚਾਰ ਲੱਖ ਦੇ ਕਰੀਬ ਰੁਪਈਆਂ ਵਸੂਲਦਾ ਹੈ।ਜੋ ਆਮ ਆਦਮੀਂ ਦੇ ਵੱਸ ਤੋਂ ਬਾਹਰ ਦੀ ਗੱਲ ਹੈ ਕਿ ਮਾਨ ਸਹਿਬ ਨੂੰ ਆਪਣੇਂ ਕਿਸੇ ਫੰਕਸ਼ਨ 'ਤੇ ਬੁਲਾ ਸਕੇ।ਸੋ ਉਸਦੇ ਚਾਹੁਣ ਵਾਲੇ ਦੂਰ ਦੁਰਾਡੇ ਜਾ ਕੇ ਵੀ ਮਾਨ ਸਹਿਬ ਨੂੰ ਸੁਣਨ ਲਈ ਉਤਾਵਲੇ ਹੁੰਦੇ ਹਨ।ਸੋ ਹੁਣ ਜੇਕਰ ਕੋਈ ਮਾੜਾ ਮੋਟਾ ਕਲਾਕਾਰ ਅਜਿਹੀ ਗੱਲ ਕਰੇ ਤਾਂ ਲੋਕ ਸ਼ਾਇਦ ਉਸਦੀ ਗੱਲ ਵੱਲ ਬਹੁਤਾ ਧਿਆਨ ਨਾਂ ਦੇਣ।ਪਰ ਗੁਰਦਾਸ ਮਾਨ ਜਿਹੀ ਹਸਤੀ ਦੇ ਮੂੰਹੋਂ ਨਿੱਕਲੀ ਇੱਕ ਇੱਕ ਗੱਲ ਲੋਕਾਂ ਦੇ ਧੁਰ ਅੰਦਰ ਤੱਕ ਅਸਰ ਕਰਦੀ ਹੈ।ਮੈ ਨਹੀ ਕਹਿੰਦਾ ਕਿ ਗੁਰਦਾਸ ਮਾਨ ਸਿਰਫ ਸਿੱਖ ਧਰਮ ਦੇ ਹੀ ਸੋਹਿਲੇ ਗਾਵੇ ਜਾਂ ਆਪਣੀ ਨਿੱਜੀ ਜਿੰਦਗੀ ਵਿੱਚ ਅਜਿਹੇ ਸਾਧ ਫਕੀਰਾਂ ਦੇ ਨਾਂ ਜਾਵੇ।ਪਰ ਇੰਨੀਂ ਕੁ ਗੁਜਾਰਿਸ਼ ਜਰੂਰ ਹੈ ਕਿ ਆਪਣੀਂ ਨਿੱਜੀ ਜਿੰਦਗੀ ਦਾ ਅਸਰ ਆਪਣੇਂ ਚਾਹੁਣ ਵਾਲਿਆ 'ਤੇ ਨਾਂ ਪੈਂਣ ਦੇਵੇ।ਮਾਨ ਸਹਿਬ ਦੀ ਨਿੱਜੀ ਜਿੰਦਗੀ ਦੇ ਨੇੜੇ ਵਿਚਰਨ ਵਾਲੇ ਲੋਕ ਤਾਂ ਇੱਥੋ ਤੱਕ ਕਹਿੰਦੇ ਸੁਣੇਂ ਗਏ ਹਨ ਕਿ ਗੁਰਦਾਸ ਮਾਨ ਸਿਰਫ ਸਟੇਜ 'ਤੇ ਹੀ ਹਲੀਮੀਂ ਨਿਮਰਤਾ ਦਾ ਪ੍ਰਗਟਾਵਾ ਕਰਦਾ ਹੈ ਜਦੋਂਕਿ ਨਿੱਜੀ ਜਿੰਗਦੀ ਵਿੱਚ ਉਹ ਘੁਮੰਡੀ ਅਤੇ ਪੈਸੇ ਦਾ ਪੁੱਤ ਹੈ।ਉਦਾਹਰਣ ਵੀ ਦਿੰਦੇ ਸੁਣੇਂ ਹਨ ਕਿ ਗੁਰਦਾਸ ਮਾਨ ਆਪਣੇਂ ਪਿਓ ਦੀ ਮੌਤ ਸਮੇਂ ਆਪਣੇਂ ਪਿਓ ਦੀ ਚਿਤਾ ਨੂੰ ਅਗਨੀਂ ਦੇਣ ਦੀ ਬਜਾਏ ਅਮਰੀਕਾ ਸ਼ੋਅ ਕਰਨ ਤੁਰ ਗਿਆ ਸੀ।ਆਪਣੇਂ ਸ਼ਹਿਰ ਗਿਦੜਬਾਹੇ ਦੇ ਲੋਕਾਂ ਨਾਲ ਖਫਾ ਹੋ ਕੇ ਮਾਨ ਸਹਿਬ ਨੇਂ ਇੱਕ ਵਾਰ ਭਵਿੱਖ ਵਿੱਚ ਗਿਦੜਬਾਹੇ ਅਖਾੜਾ ਨਾਂ ਲਾਉਣ ਦੀ ਸੌਹ ਵੀ ਖਾਧੀ ਸੀ।ਪਰ ਕਰੀਬ ਬਾਰਾਂ ਸਾਲ ਬਾਅਦ ਅਕਾਲੀ ਦਲ ਦੀ ਸਟੇਜ ਤੋਂ ੨੦੧੦ ਵਿਚ ਆਪਣੇਂ ਸ਼ਹਿਰ ਵਿਖੇ ਲੋਕਾਂ ਦੇ ਰੁਬਰੂ ਹੋਇਆ ਸੀ।ਇਹਨਾਂ ਸਾਰੀਆਂ ਗੱਲਾਂ ਤੋਂ ਛੁੱਟ ਕਈ ਵਾਰੀ ਗੁਰਦਾਸ ਮਾਨ 'ਤੇ ਇਹ ਦੋਸ਼ ਵੀ ਲੱਗਦੇ ਆਏ ਹਨ ਕਿ ਗੁਰਦਾਸ ਮਾਨ ਨੇਂ ਪੁਰਾਣੇਂ ਸ਼ਾਇਰਾਂ ਦੇ ਗੀਤਾਂ ਨੂੰ ਤੋੜ ਪਰੋੜ ਕੇ ਆਪਣੇਂ ਨਾਂ ਹੇਠ ਪੇਸ਼ ਕੀਤਾ ਹੈ ਜਿੰਨਾਂ੍ਹ ਵਿੱਚ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ।ਸੰਨ ੧੯੮੮ ਵਿੱਚ ਮੁੰਬਈ ਵਿੱਚ ਹੋਏ ਇੱਕ ਕਨਸਰਟ ਵਿੱਚ ਮਾਨ ਸਹਿਬ ਨੇਂ ਸ਼ਿਵ ਦੇ ਗੀਤ 'ਸ਼ਿਕਰਾ ਯਾਰ" ਦੀਆਂ ਸਤਰਾਂ ਨੂੰ ਇੰਝ ਗਾਇਆ ਸੀ ਕਿ , ਸਈਓ ਨੀਂ ਇੱਕ ਭੁੱਲ ਮੈਥੋਂ ਹੋਈ,ਜਿਹੜਾ ਪੰਛੀ ਯਾਰ ਬਣਾਇਆ,ਇੱਕ ਉੱਡਣੀਂ ਨੀਂ ਉਹ ਐਸੀ ਉੱਡਿਆ ਉਹਨੇ ਮੁੜ ਨਾਂ ਫੇਰਾ ਪਾਇਆ"।ਇੱਕ ਵਾਰ ਖਬਰ ਪੜੀ ਸੀ ਕਿ ਮਾਨ ਸਹਿਬ ਨੇਂ ਪਾਕਿਸਤਾਨੀ ਗੀਤਾਂ ਦੇ ਮੁੱਖੜੇ ਅਤੇ ਤਰਜਾਂ ਚੋਰੀ ਕਰਕੇ ਆਪਣੇਂ ਗੀਤਾਂ ਵਿੱਚ ਸ਼ਾਮਿਲ ਕੀਤੀਆਂ ਹਨ ਜਿੰਨਾਂ ਦੀ ਉਦਾਹਰਣ ਮਾਨ ਸਹਿਬ ਦੇ ਕਈ ਗੀਤਾਂ ਜਿਵੇਂ "ਤੇਰੀ ਮਸਤ ਮਸਤ ਨਜਰੋਂ ਮੇਂ ਖੋ ਜਾਊ", "ਯੇ ਕੇਸੀ ਕਸਕ ਤੂੰਨੇ ਮੇਰੇ ਦਿਲ ਮੇਂ ਜਗਾ ਦੀ ਹੈ", "ਜਾਦੂਗਰੀਆਂ ਕਰਦੀ ਹੈ ਸਾਡੇ ਨਾਲ", "ਲੈ ਓ ਯਾਰ ਹਵਾਲੇ ਤੇਰੇ" ਆਦਿ ਵਿੱਚ ਸੁਣਨ ਨੂੰ ਮਿਲਦੀ ਹੈ।ਕੋਲੈਬੋਰੇਸ਼ਨ ਵਾਲੇ ਗੀਤ ਜਿਸ ਵਿੱਚ ਪਾਸਿਤਾਨੀਂ ਸਿੰਗਰ ਅਬਰਾਰ ਉੱਲ ਹੱਕ ਅਤੇ ਸੁੱਖਸ਼ਿੰਦਰ ਸ਼ਿੰਦੇ ਨੇਂ ਗੁਰਦਾਸ ਮਾਨ ਨਾਲ ਗਾਇਆ ਸੀ,ਇਸ ਗੀਤ ਦੇ ਸ਼ੁਰੂ ਵਿੱਚ ਮਾਨ ਸਹਿਬ ਨੇਂ ਜੋ ਹੀਰ ਦਾ ਮੁਖੜਾ ਗਾਇਆ ਹੈ "ਕਦੇ ਨਾਂ ਰਾਂਝਾਂ ਕੰਨ ਪੜਵਾਉਂਦਾ ਜੇ ਹੀਰ ਖਵਾਉਦੀ ਚੁਰੀ ਨਾਂ,ਇਸ਼ਕ ਨੇਂ ਮਾਨਾਂ ਡੁੱਬ ਜਾਣਾਂ ਸੀ ਜੇ ਆਸ਼ਕ ਚੜਦੇ ਸੂਲੀ ਨਾਂ" ਵੀ ਨੱਬੇਂ ਵੇ ਦਹਾਕੇ ਵਿੱਚ ਕਲੀਆ ਗਾਉਂਣ ਵਾਲੇ ਸੁਰਿੰਦਰ ਛਿੰਦੇ ਨੇ ਆਪਣੇਂ ਗਾਏ ਮਿਰਜੇ ਵਿੱਚ ਰਿਕਾਰਡ ਕਰਵਾਇਆ ਹੋਇਆ ਹੈ ਜੋ ਕਿ ਕਿਸੇ ਅਗਿਆਤ ਸ਼ਾਇਰ ਦਾ ਲਿਖਿਆ ਹੋਇਆ ਹੈ।ਖੈਰ ਜੋ ਵੀ ਹੈ ਗੁਰਦਾਸ ਮਾਨ ਨੂੰ ਚਾਹੁਣ ਵਾਲਿਆਂ ਦੀ ਵੀ ਕਮੀਂ ਨਹੀਂ ਹੈ।ਹੋ ਸਕਦੈ ਕਿ ਇਹਨਾਂ ਲਿਖੀਆਂ ਹੋਈਆਂ ਗੱਲਾਂ ਨਾਲ ਬਹੁਤੇ ਪਾਠਕ ਜਾਂ ਮਾਨ ਸਹਿਬ ਦੇ ਸਰੋਤੇ ਮੇਰੇ ਨਾਲ ਨਾਂ ਸਹਿਮਤ ਹੋਣ।ਪਰ ਕਿਸੇ ਵੀ ਸਮਾਜ ਦੀ ਸਿਰਜਣਾਂ ਵਿੱਚ ਜਾਂ ਸਮਾਜ ਨੂੰ ਕਿਸੇ ਨਵੀਂ ਦਿਸ਼ਾ ਵੱਲ ਮੋੜਾ ਦੇਣ ਲਈ ਸਹਿਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।ਹੁਣ ਜੇਕਰ ਮਾਨ ਸਹਿਬ ਵਰਗਾ ਬੰਦਾ ਆਪਣੇਂ ਆਦਰਸ਼ਵਾਦੀ ਅਸੂਲਾਂ ਤੋਂ ਹਟ ਕੇ ਗੱਲ ਕਰਦਾ ਹੈ ਤਾਂ ਸੁਭਾਵਿਕ ਹੈ ਕਿ ਮਾਨ ਸਹਿਬ ਨੂੰ ਆਪਣਾਂ ਆਦਰਸ਼ ਮੰਨਣ ਵਾਲੇ ਲੋਕ ਵੀ ਮਾਨ ਸਹਿਬ ਦੀ ਨਕਲ ਕਰਦੇ ਹੋਏ ਸਮਾਜ ਨੂੰ ਗਲਤ ਪਾਸੇ ਲੈ ਜਾਂਣ ਵਾਲੇ ਲੋਕਾਂ ਦੀ ਭੀੜ ਦਾ ਹਿੱਸਾ ਬਣ ਜਾਣਗੇ।ਅੱਜ ਜਦੋਂ ਪੰਜਾਬ ਦੀ ਸਮਾਜਿਕ,ਰਾਜਨੀਤਿਕ ਅਤੇ ਧਾਰਮਿੱਕ ਅਵਸ਼ਥਾ ਤਰਸਯੋਗ ਬਣੀਂ ਹੋਈ ਹੈ ਤਾਂ ਅਜਿਹੇ ਸਮੇਂ ਇੱਕ ਮਾਨ ਸਹਿਬ ਵਰਗੀ ਉੱਚੀ ਸ਼ਖਸ਼ੀਅਤ ਵਲੋਂ ਚੁੱਕਿਆ ਗਿਆ ਇੱਕ ਵੀ ਗਲਤ ਕਦਮ ਸਮਾਜ ਦੀ ਮਾਲਾ ਨੂੰ ਮਣਕੇ ਮਣਕੇ ਕਰ ਸਕਦਾ ਹੈ।ਇਸ ਲੇਖ ਲਿਖਣ ਪਿੱਛੇ ਮਾਨ ਸਹਿਬ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਬਲਕਿ ਮੈਂ ਤਾਂ ਖੁਦ ਉਹਨਾਂ ਦਾ ਇੱਕ ਵੱਡਾ ਸ਼ੁਭਚਿੰਤਕ ਹਾਂ।ਕਈ ਵਾਰੀ ਪੁਲਿਸ ਦੇ ਧੌਲ ਧੱਫੇ ਖਾ ਕੇ ਵੀ ਮਾਣ ਸਹਿਬ ਨੂੰ ਸੁਣਿਆਂ ਹੈ।ਪੰਜਾਬੀ ਯੂਨੀਵਰਸਿਟੀ ਪੜਦਿਆਂ ਯੂਨੀਵਰਸਿਟੀ ਵਿੱਚ ਖੁਦ ਮਾਨ ਸਹਿਬ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਨ ਵਿੱਚ ਮੋਹਰੀ ਰਿਹਾ ਹਾਂ।ਮੇਰੇ ਸ਼ਹਿਰ ਦੇ ਬਸ਼ਿੰਦੇ ਅਤੇ ਮਾਨ ਸਹਿਬ ਦੇ ਪੁਰਾਣੇਂ ਸਾਥੀ ਅਤੇ ਸਾਜੀ ਭੋਲੇ ਨਾਲ ਗੂੜੀ ਸਾਂਝ ਦਾ ਲਾਹਾ ਲੈਦਿਆਂ ਭੋਲੇ ਰਾਹੀ ਮਾਨ ਸਹਿਬ ਨੂੰ ਕਈ ਵਾਰ ਨਿੱਜੀ ਤੌਰ ਵੀ ਮਿਲਿਆ ਹਾਂ।ਆਖਿਰ ਗੱਲ ਤਾਂ ਇੰਨੀਂ ਕੁ ਹੈ ਕਿ ਲੋਕ ਆਵਾਜ ਬਣੇਂ ਗੁਰਦਾਸ ਮਾਨ ਵਰਗੇ ਚੋਟੀ ਦੇ ਫਨਕਾਰ ਨੂੰ ਸਮੇਂ ਦੀ ਨਜਾਕਤ ਪਛਾਣਦੇ ਹੋਏ ਅਜਿਹੇ ਵਿਵਾਦਾ ਤੋਂ ਦੂਰ ਹੀ ਰਹਿਣਾਂ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਚਾਹੁਣ ਵਾਲਿਆਂ ਦੇ ਦਿਲ ਵਿੱਚ ਮਾਨ ਸਹਿਬ ਪ੍ਰਤੀ ਪਿਆਰ ਅਤੇ ਸਤਿਕਾਰ ਵਿੱਚ ਹੋਰ ਵੀ ਵਾਧਾ ਹੋ ਸਕੇ।
Subscribe to:
Post Comments (Atom)
13 comments:
hun gurdas maan janab wal aajo main chotte hunde sunnda hunda c k janab ne apne ustad de song chori kite ne,pr main ene wade kalakar bare ajj ton pehlan kade nh bolea pr tarasdi eh hai ki es navi tape vich ik oh song aya jo lines meri community ch ccc jo asi hasse majak ch bnayi c pr oh v chori hoke song ch aa gayian te main title v ohi hai......menu sunnke jhatka lgea.......tuc eh orkut link check kro
http://www.orkut.co.in/Main#Community?cmm=96617020
eh community main 3 december nu create kiti c te lines v odo hi likhian c........hun dso eh ki hai.......koi bolega ja sare mere khilaaf ehi kehange k eh ik publicity stunt maar reha,.........
bhaaji je ajj gal shuru ho hi gyi hai ta suno fer ajj to kafi saal pehlan naamvaar singer sarabjeet cheema ji ne na mari na mari ni maa song nu gaya bharwa hungara milea.oh ous samay ch ik ajeha topic c jo haje kise writer ne nhn shuyea c bharun hatea te.......oh mere frnd mohinder momi ne likhea c,pr ohda naam nhn aya as lyricst cheema sahab ne apna te kise gurditta sandhu da deta........
ehh tan hadd hi hai ji.............
mainu tuhade te wiswas hai navi ji.....jo tusin keh rahe hoo oh thek hai
moti goli kha k ,ma boli punjabi de seva karda......nasha demaag kharab kar denda.
veere hor v kayi ne pr sadi sunnda kaun a...so beware from dogs nd thiefs...dats all
main tan punjabi han aur tusin apne bare ve roshni pao tusin kithon hoo harpreet ji........
ha ha ha kaily ji...iss gal da ki arth hai ji.... sadi jithe lagi e te lagi rehan de,jea eh sikhi nal thaggi hai te thaggi rehn de.......????????
Mann sahb de geet Fakeeran nu sambodhan hunde ne te -Sadi Jethe Lagi e te lagi rehrn de- geet bare me kahunga ke eh tan sochan da apana apna nazria hai. Qunke punjabian da dimag tan chalda hi putha e. Sahi Gal nu ve Galat sochde ne. Mann ji bare koi galat gal karni Nahi Chahwanga Qunke Kise Faqir nu bura kehan Shobha ni denda
eh kaisi rut ayi varge eh sab topic jyada tar writers purania books cho chakde ne jive ki shiv ji de sngs bahut janya ne gaaye ne
navi kamboz g ....tere bina saadi pehchaan kehde kam di...song gurdas maan g ne june 2008 de ik program te gaya hoya a nakoder vich..mere kol ehdi video v maujood hai... so chori da tan koi swaal ni paida hunda ...eh jaroor ho sakda k lines tusi chori keetian hon.....
kirpa karke landu je bande di yulna babe nanak ji nal na karo............
gurbaani vich darj hai k ,,,sagal dharm meh sresht dharm ..har ka naam jap nirmal karm...BAAKI GAL SIKH TAN OH HAI JO SIKHAN(learning) di samratha rakhda hove...gurdas tan sab da sanjha hai .....gurdas ne khud hi kiha a...jo saare dharma nu manne ..usnu kehn shudai......baaki aapan lok bde ulte dimaag de aan ...masti mna..song de shuru vich hi kiha k ...ja p mast mlanga vaali..jehdi umr pre na lathe ...es song de v amrit saini ne galt arth kadde a...dilbag singh ne v kiha k moti goli khak...22 g jinna chir kise gal da saboot na hove..kise te ilzam ni layida....LOKAN NE TAN BABA NANAK G NU KURAHIYA KEH DITTA C...baaki tusi aap syaane ho
Post a Comment