ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁ
ਕੌਣ ਦੇਵੇਂ ਸਲਾਹਾਂ ਹੁਣ .. ਦੱਸੇ ਇਹਨਾਂ ਨੂੰ ਰਾਹਾਂ ਹੁਣ ,,
ਇਹ ਕਿਸੇ ਦੀ ਨਾ ਸੁਣਦੇ ,, ਸਗੋਂ ਆਪਣੀ ਸੁਣਾਉਂਦੇ ਨੇ ...
ਯਾਰ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...
ਕਾਹਤੋਂ ਕੱਪ ਕਰਾਉਣਾ ਸੀ .. ਏਵੇਂ ਖਰਚਾ ਵਧਾਉਣਾ ਸੀ ..
ਜੇ Octopus ਨੇ ਦੱਸਣਾ ਸੀ ,, ਕਾਹਨੂੰ ਟੀਮਾਂ ਨੁੰ ਬਲਾਉਣਾ ਸੀ ..
ਜੇ ਇਕੱਲੇ ਪਾਲ ਤੋਂ ਹੈ ਸਰਦਾ ਫ਼ਿਰ ਕਿਉਂ 11-11 ਨੂੰ ਭਜਾਉਂਦੇ ਨੇ ..
ਯਾਰ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...
ਇਕ ਆਸ ਜਿਹੀ ਆਈ ,, ਕਿ ਪੰਜਾਬੀ ਫ਼ਿਲਮਾਂ ਦੀ ਚੜਾਈ ..
ਇਹ ਮਿਹਨਤ ਕਈਆਂ ਦੀ ,, ਸਾਡੀ ਤਾਂ ਬਸ ਹੌਂਸਲਾ ਅਫ਼ਜ਼ਾਈ ..
ਪਤਾ ਨੀ Positive ਦੀ ਥਾਂ ਤੇ ਕਿਉਂ Negative Comment ਸੁਣਾਉਂਦੇ ਨੇ ...
ਯਾਰ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...
ਜਦ ਸੀ ਧੋਨੀ ਦਾ ਵਿਆਹ .. ਪੂਰੇ ਮੀਡੀਏ ਨੂੰ ਸੀ ਚਾਅ ..
ਇਹ ਕਿਹੜਾ ਪਹਿਲਾਂ ਬੰਦਾ ,, ਜਿਹੜਾ ਰਿਹਾ ਸੀ ਕਰਵਾ ...
ਇਹ ਕਿਹੜੀ ਵੱਡੀ ਗੱਲ ਲੋਕੀ ਹੀ ਵਿਆਹ ਕਰਾਉਂਦੇ ਨੇ ...
ਯਾਰ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...
ਜਿਹੜਾ ਦੇਸ਼ ਨੂੰ ਚਲਾਵੇ .. ਉਹੀ ਦੇਸ਼ ਵਾਸੀਆਂ ਤੋਂ ਡਰੀ ਜਾਵੇ ..
੧੦ **ਅੱਗੇ ੧੦ ਪਿੱਛੇ .. ਜਦ ਵੀ ਕਿਸੇ ਫ਼ੇਰੀ ਤੇ ਉਹ ਆਵੇ ..
ਆਪ ਸ਼ੂੰ-ਸ਼ੂੰ ਕਰ ਕੇ ਲੰਘਦੇ ਤੇ ਸਾਨੂੰ ਗਰਮੀ 'ਚ ਤੜਪਾਉਂਦੇ ਨੇ ..
ਯਾਰ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...
ਅਮਨ ਜਿਹੜੀ ਕੀਤੀ ਹੈ ਤੂੰ ਗੱਲ .. ਇਹਦਾ ਲੱਭਣਾ ਨੀ ਹੱਲ ...
ਇਹ ਇਦਾਂ ਹੀ ਚੱਲਦੇ ਰਹਿਣਾ .. ਤੂੰ ਵੀ ਇਹਦੇ ਨਾਲ ਚੱਲ...
ਜਿਹੜੇ ਖਿਲਾਫ਼ ਇਹਦੇ ਚੱਲਦੇ ਉਹ ਪਾਗਲ ਅਖਵਾਉਂਦੇ ਨੇ ...
ਯਾਰ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...
Subscribe to:
Post Comments (Atom)
0 comments:
Post a Comment