SAMARPANN

ਹੋਣਾ ਤੈਨੂੰ ਵੀ ਇੰਤਜ਼ਾਰ ਮੇਰਾ ਇਹ ਸੋਚ ਕੇ ਚਲਿਆ ਹਾਂ ,
ਪਤਿਤ ਮਲੀਨ ਕੁਰਾਹਾਵਾਂ ਤੋਂ ਪੈਰ ਬੋਚ ਕੇ ਚਲਿਆ ਹਾਂ .

ਮਨ ਵਿਚ ਮਿਲਣ ਦੀ ਤਾਂਘ ਜਗੀ ਬਣਿਆ ਫੇਰ ਸੁਦਾਮਾ ਮੈਂ ,
ਵਾਂਗ ਕ੍ਰਿਸ਼ਨ ਤੂੰ ਗਲੇ ਲਗਾਵੇਂਗਾ ਇਹ ਲੋਚ ਕੇ ਚਲਿਆ ਹਾਂ .

ਮਹਿਫਿਲ ਭਰੀ ਯਾਰਾਂ ਦੀ ਵਿਚੋਂ ਉਠਣਾ ਕੋਈ ਸੋਖਾ ਨਹੀਂ ,
ਕੋਣ ਵਾਰ ਕਰੇਗਾ ਪਿਠ ਮੇਰੀ ਤੇ ਇਹ ਘੋਖ ਕੇ ਚਲਿਆ ਹਾਂ .

ਸੁਰ ਸੁਰਾ ਦੀ ਮਸਤੀ ਇਥੇ ਕਿਥੇ ਓਹ ਤੇਰਾ ਰੱਬ ਜੇਹਾ ,
ਇਨ੍ਹਾਂ ਕਾਲੇ ਮਨਾ ਦੇ ਲੋਕਾਂ ਦਾ ਮੁਹੰ ਨੋਚ ਕੇ ਚਲਿਆ ਹਾਂ .

ਅਖ ਖੁੱਲੀ ਕਰ ਦੀਦਾਰ ਜਦੋਂ ਜਿਹਬਾ ਤੇਰਾ ਜੱਸ ਗਾਇਆ ,
ਉਗਲੀ ਮਨ ਦੀ ਮੈਲ ਜਿਹੜੀ ਓਹਨੂੰ ਪੋਚ ਕੇ ਚਲਿਆ ਹਾਂ .

ਅਸੀਂ ਤਾਂ ਕਿਣਕੇ ਮਾਤਰ ਦਾਤਾ ਤੂੰ ਹੀ ਹੈਂ ਸਮਰਥ ਵੱਡਾ ,
ਹੋਉਮੇੰ ਹੰਕਾਰ ਦੇ ਜੜ ਵਢਨੇ ਦੰਦੇ ਮੋਚ ਕੇ ਚਲਿਆ ਹਾਂ .

0 comments:

Post a Comment

 

Copyright © 2010 • JATT JUGADI'S WEB • Design by Dzignine